ਭੁਝੰਗੀ ਨੇ ਜੱਥੇਦਾਰ ਸਾਹਿਬ ਨੂੰ ਸੁਣਾਈ ਕਵੀਸ਼ਰੀ
January 2026 23 views 2:58ਲੁਧਿਆਣਾ ਸ਼ਹਿਰ ਵਿੱਚ ਕਰਵਾਏ ਗਏ ਸਰਕਾਰ-ਏ- ਖ਼ਾਲਸਾ ਸਮਾਗਮ ਵਿੱਚ ਇੱਕ ਭੁਝੰਗੀ ਜਿਹੜਾ ਕਿ ਗੁਰਦਾਸਪੁਰ ਬਟਾਲੇ ਤੋਂ ਉੱਥੇ ਆਇਆ ਸੀ, ਬਹੁਤ ਪਿਆਰ ਦੇ ਨਾਲ ਮਿਲਿਆ। ਉਸ ਨੇ ਬਹੁਤ ਹੀ ਸੋਹਣਾ ਬਾਣਾ ਤੇ ਦਸਤਾਰ ਸਜਾਈ ਹੋਈ ਸੀ। ਉਸ ਨੇ ਮਿਲ ਕਿ ਆਖਿਆ, "ਸਿੰਘ ਸਾਹਿਬ ਮੈਂ ਤੁਹਾਨੂੰ ਕਵੀਸ਼ਰੀ ਸੁਣਾਉਣੀ ਹੈ" ਅਤੇ ਬਹੁਤ ਹੀ ਖ਼ਾਲਸਾਈ ਜੋਸ਼ ਦੇ ਨਾਲ ਉਸ ਨੇ ਕਵੀਸ਼ਰੀ ਦੇ ਰਾਹੀਂ ਸਿੱਖ ਇਤਿਹਾਸ ਦੀ ਸਾਂਝ ਪਾਈ। ਇਸ ਮੌਕੇ 'ਐਜੂਕੇਟ ਪੰਜਾਬ' ਦੇ ਮੁਖੀ ਸ. ਜਸਵਿੰਦਰ ਸਿੰਘ ਹਾਜ਼ਰ ਸਨ। ਇਨ੍ਹਾਂ ਭੁਝੰਗੀਆਂ ਦੇ ਅੰਦਰ ਇਹ ਸਿੱਖੀ ਨੂੰ ਸਮਰਪਿਤ ਸੋਚ ਨੂੰ ਵੇਖ ਕੇ ਜੱਥੇਦਾਰ ਬਹੁਤ ਖੁਸ ਹੋਏ। ਇਹ ਸਿੱਖੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਸੇ ਤਰ੍ਹਾਂ ਵਧੇਗੀ ਫੁੱਲੇਗੀ। ਸਾਡੇ ਭੁਝੰਗੀਆਂ ਤੇ ਨੌਜਵਾਨਾਂ ਦੇ ਵਿੱਚ ਗੁਰੂ ਦੇ ਪ੍ਰਤੀ ਸ਼ਰਧਾ ਭਾਵਨਾ ਤੇ ਉਤਸ਼ਾਹ ਅਕਾਲ ਪੁਰਖ ਦੀ ਦਾਤ ਹੈ। ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਕਿ ਆਪਣੇ ਮਿਹਰ ਭਰਿਆ ਹੱਥ ਇਨ੍ਹਾਂ ਭੁਝੰਗੀਆਂ ਅਤੇ ਨੌਜਵਾਨਾਂ ਤੇ ਸਦਾ ਹੀ ਬਣਾਈ ਰੱਖਣ ਅਤੇ ਇਨ੍ਹਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣ।- ਜੱਥੇਦਾਰ
ADVERTISEMENT
ADVERTISEMENT
E Paper
Video
.png)



