ADVERTISEMENT

ADVERTISEMENT

ਕੈਨੇਡਾ ਵਿੱਚ ਭਾਰਤੀ ਮੂਲ ਦੀ 16 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ

ਦੋਸਤ ਦੇ ਘਰ ਸਲੀਪਓਵਰ ਲਈ ਗਈ ਸੀ ਜੈਸਮੀਨ; ਬਹਿਸ ਮਗਰੋਂ ਚਲਾਈ ਗੋਲੀ

 ਜੈਸਮੀਨ ਜੈਸਮੀਨ / Photo Courtesy

ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਧਾਨੀ ਐਡਮੰਟਨ ਵਿੱਚ ਭਾਰਤੀ ਮੂਲ ਦੀ 16 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਵਾਰਦਾਤ ਸ਼ਹਿਰ ਦੇ ਇੱਕ ਟਾਊਨ ਹੋਮ ਕੰਪਲੈਕਸ ਵਿੱਚ ਵਾਪਰੀ, ਜਿੱਥੇ ਲੜਕੀ ਆਪਣੇ ਦੋਸਤ ਨੂੰ ਮਿਲਣ ਲਈ ਗਈ ਹੋਈ ਸੀ।

ਇਹ ਘਟਨਾ 129 ਐਵੇਨਿਊ ਅਤੇ 16 ਸਟਰੀਟ ਖੇਤਰ ਨੇੜਲੇ ਟਾਊਨ ਹੋਮ ਕੰਪਲੈਕਸ ਵਿੱਚ ਵਾਪਰੀ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਐਡਮੰਟਨ ਪੁਲੀਸ ਸਰਵਿਸ (EPS) ਦੀ ਟੀਮ ਮੌਕੇ ’ਤੇ ਪਹੁੰਚੀ, ਜਿੱਥੇ ਲੜਕੀ ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀ। ਪੁਲੀਸ ਮੁਤਾਬਕ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਰਿਪੋਰਟਾਂ ਅਨੁਸਾਰ ਐਡਮੰਟਨ ਪੁਲੀਸ ਸਰਵਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਇੱਕ 16 ਸਾਲਾ ਨਾਬਾਲਗ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪਰਿਵਾਰਕ ਮੈਂਬਰਾਂ ਦੇ ਮੁਤਾਬਕ ਜੈਸਮੀਨ ਆਪਣੀ ਇੱਕ ਸਹੇਲੀ ਦੇ ਘਰ ‘ਸਲੀਪਓਵਰ’ (ਰਾਤ ਠਹਿਰਨ) ਲਈ ਗਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਤੜਕਸਾਰ ਕਿਸੇ ਗੱਲ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਮੁਲਜ਼ਮ ਨੇ ਬਹੁਤ ਨੇੜਿਓਂ ਗੋਲੀ ਚਲਾ ਦਿੱਤੀ, ਜਿਸ ਕਾਰਨ ਜੈਸਮੀਨ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਐਡਮੰਟਨ ਪੁਲੀਸ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨਾਬਾਲਗ ’ਤੇ ਕਿਹੜੇ ਦੋਸ਼ ਆਇਦ ਕੀਤੇ ਗਏ ਹਨ। ਮਾਮਲੇ ਦੀ ਜਾਂਚ ਜਾਰੀ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਅਤੇ ਸੋਗ ਦਾ ਮਾਹੌਲ ਹੈ।

Comments

Leave A Comment

Required fields are marked (*).

Related

Talk to us?