ADVERTISEMENT

ADVERTISEMENT

ਮੈਟਾ ’ਤੇ ਮੁਨਾਫਾ ਕਮਾਉਣ ਲਈ ਬੱਚਿਆਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਆਦੀ ਬਣਾਉਣ ਦੇ ਦੋਸ਼

ਅਮਰੀਕਾ ਵਿੱਚ ਇਤਿਹਾਸਕ ਮੁਕੱਦਮਾ ਸ਼ੁਰੂ; 29 ਸੂਬਿਆਂ ਨੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਦੋਸ਼ ਲਾਏ

 ਪ੍ਰਤੀਕ ਫੋਟੋ ਪ੍ਰਤੀਕ ਫੋਟੋ / File photo/ IANS

ਅਮਰੀਕਾ ਵਿੱਚ ਮੈਟਾ ਪਲੇਟਫਾਰਮ ਖ਼ਿਲਾਫ਼ ਇੱਕ ਇਤਿਹਾਸਕ ਮੁਕੱਦਮਾ ਸ਼ੁਰੂ ਹੋ ਗਿਆ ਹੈ। ਇਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੈਟਾ ਨੇ ਜਾਣਬੁੱਝ ਕੇ ਮੁਨਾਫ਼ਾ ਕਮਾਉਣ ਲਈ ਬੱਚਿਆਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਪਲੇਟਫਾਰਮਾਂ ਦਾ ਆਦੀ ਬਣਾਉਣ ਦੀ ਕੋਸ਼ਿਸ਼ ਕੀਤੀ।

ਅਮਰੀਕਾ ਦੇ 29 ਸੂਬਿਆਂ ਵੱਲੋਂ ਮੈਟਾ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਗਿਆ ਹੈ, ਜਿਸ ਵਿੱਚ ਭਾਰੀ ਜੁਰਮਾਨੇ ਅਤੇ ਮੈਟਾ ਦੇ ਕੰਮਕਾਜ ਦੇ ਤਰੀਕਿਆਂ ਵਿੱਚ ਬਦਲਾਅ ਦੀ ਮੰਗ ਕੀਤੀ ਜਾ ਰਹੀ ਹੈ। ਕੈਲੀਫੋਰਨੀਆ, ਕੋਲੋਰਾਡੋ, ਕੈਨਟਕੀ ਅਤੇ ਨਿਊ ਜਰਸੀ ਸਮੇਤ ਚਾਰ ਪ੍ਰਮੁੱਖ ਸੂਬਿਆਂ ਦਾ ਦੋਸ਼ ਹੈ ਕਿ ਮੈਟਾ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਨੌਜਵਾਨ ਉਪਭੋਗਤਾਵਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਡਿਜ਼ਾਈਨ ਕੀਤਾ ਹੈ, ਜਿਸ ਨਾਲ ਚਿੰਤਾ, ਡਿਪਰੈਸ਼ਨ ਅਤੇ ਇੱਥੋਂ ਤੱਕ ਕਿ ਖ਼ੁਦਕੁਸ਼ੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।

ਜਿਊਰੀ ਮੈਂਬਰਾਂ ਦੇ ਸਾਹਮਣੇ ਸਾਰੇ 29 ਸੂਬਿਆਂ ਨੇ ਦਾਅਵਾ ਕੀਤਾ ਹੈ ਕਿ ਮੈਟਾ ਨੇ ਪਲੇਟਫਾਰਮਾਂ ਦੀ ਵਰਤੋਂ ਦੌਰਾਨ ਬੱਚਿਆਂ ਦਾ ਨਿੱਜੀ ਡਾਟਾ ਗ਼ਲਤ ਤਰੀਕੇ ਨਾਲ ਇਕੱਠਾ ਕਰਕੇ ਅਤੇ ਵਰਤ ਕੇ ਸੰਘੀ ਕਾਨੂੰਨ ਦੀ ਉਲੰਘਣਾ ਕੀਤੀ ਹੈ। ਕੈਲੀਫੋਰਨੀਆ ਦੀ ਡਿਪਟੀ ਅਟਾਰਨੀ ਜਨਰਲ ਮੇਗਨ ਓ'ਨੀਲ ਨੇ ਓਕਲੈਂਡ, ਕੈਲੀਫੋਰਨੀਆ ਦੀ ਫੈਡਰਲ ਅਦਾਲਤ ਵਿੱਚ ਕਿਹਾ ਕਿ ਮੈਟਾ ਦਾ ਕਾਰੋਬਾਰੀ ਮਾਡਲ “ਉਪਭੋਗਤਾਵਾਂ ਨੂੰ ਫਸਾਉਣਾ, ਉਨ੍ਹਾਂ ਨੂੰ ਜਿੰਨਾ ਚਿਰ ਸੰਭਵ ਹੋ ਸਕੇ ਰੱਖਣਾ, ਉਨ੍ਹਾਂ ਦਾ ਡਾਟਾ ਇਕੱਠਾ ਕਰਨਾ ਅਤੇ ਫਿਰ ਜਨਤਾ ਤੋਂ ਸੱਚਾਈ ਲੁਕਾਉਣਾ” ਸੀ।

 

ਮੈਟਾ ਦਾ ਪੱਖ ਅਤੇ ਮੁਕੱਦਮੇ ਨਾਲ ਜੁੜੇ ਅਹਿਮ ਪਹਿਲੂ

ਮੈਟਾ ਦੇ ਵਕੀਲ ਪੌਲ ਸ਼ਮਿਟ ਨੇ ਆਪਣੇ ਬਿਆਨ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਕੰਪਨੀ ਅਤੇ ਇਸ ਦੇ ਸਹਿ-ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ ਦੀਆਂ ਸੇਵਾਵਾਂ ਨੂੰ ਖ਼ਤਰਨਾਕ ਬਣਾਉਣ ਦੀ ਨਹੀਂ, ਸਗੋਂ ਉਨ੍ਹਾਂ ਵਿੱਚ ਸੁਧਾਰ ਕਰਨ ਦੀ ਇੱਛਾ ਸੀ। ਮੈਟਾ ਨੇ ਕਿਹਾ ਹੈ ਕਿ ਉਸ ਨੇ ਸੁਰੱਖਿਆ ਬਾਰੇ ਕੋਈ ਵੀ ਗ਼ਲਤਬਿਆਨੀ ਜਾਂ ਗੁੰਮਰਾਹਕੁੰਨ ਬਿਆਨ ਨਹੀਂ ਦਿੱਤੇ ਅਤੇ ਸੂਬੇ ਇਹ ਸਾਬਤ ਕਰਨ ਵਿੱਚ ਅਸਫ਼ਲ ਰਹੇ ਹਨ ਕਿ ਉਨ੍ਹਾਂ ਦੇ ਨਾਗਰਿਕਾਂ ਨੂੰ ਕੋਈ ਨੁਕਸਾਨ ਪਹੁੰਚਿਆ ਹੈ।

ਇਸ ਮੁਕੱਦਮੇ ਵਿੱਚ ਮਾਰਕ ਜ਼ੁਕਰਬਰਗ ਅਤੇ ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਦੇ ਵੀ ਗਵਾਹੀ ਦੇਣ ਦੀ ਉਮੀਦ ਹੈ ਅਤੇ ਇਹ ਮੁਕੱਦਮਾ ਛੇ ਹਫ਼ਤਿਆਂ ਤੱਕ ਚੱਲਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮੁਕੱਦਮਾ ਨੌਜਵਾਨ ਉਪਭੋਗਤਾਵਾਂ ਉੱਤੇ ਸੋਸ਼ਲ ਮੀਡੀਆ ਦੇ ਪ੍ਰਭਾਵਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਨੂੰਨੀ ਪ੍ਰੀਖਿਆ ਹੈ। ਸੂਬਿਆਂ ਦੇ ਵਕੀਲਾਂ ਨੇ ਕਿਹਾ ਕਿ ਜੁਰਮਾਨੇ ਦੀ ਰਕਮ 200 ਬਿਲੀਅਨ ਡਾਲਰ ਦੇ ਆਸ-ਪਾਸ ਹੋ ਸਕਦੀ ਹੈ, ਜਦੋਂ ਕਿ ਮੈਟਾ ਦਾ ਕਹਿਣਾ ਹੈ ਕਿ ਜੁਰਮਾਨਾ 1.4 ਟ੍ਰਿਲੀਅਨ ਡਾਲਰ ਤੱਕ ਵੀ ਜਾ ਸਕਦਾ ਹੈ। ਕੈਲੀਫੋਰਨੀਆ, ਕੋਲੋਰਾਡੋ, ਕੈਨਟਕੀ ਅਤੇ ਨਿਊ ਜਰਸੀ ਉਮਰ ਪਾਬੰਦੀਆਂ ਲਗਾਉਣ ਅਤੇ ਬੇਅੰਤ ਸਕ੍ਰੋਲ ਨੂੰ ਖ਼ਤਮ ਕਰਨ ਦੀ ਵੀ ਮੰਗ ਕਰ ਰਹੇ ਹਨ, ਤਾਂ ਜੋ ਉਪਭੋਗਤਾ ਲਗਾਤਾਰ ਨਵੀਆਂ ਪੋਸਟਾਂ ਦੇਖਦੇ ਰਹਿਣ ਲਈ ਮਜਬੂਰ ਨਾ ਹੋਣ।

Comments

Leave A Comment

Required fields are marked (*).

Related

Talk to us?