ADVERTISEMENT

ADVERTISEMENT

ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ : ਭਾਰਤ ਦੇ ਆਯੁਸ਼ ਸ਼ੈਟੀ ਨੇ ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ

ਵਿਸ਼ਵ ਨੰਬਰ-1 ਸ਼ੀ ਯੂ ਚੀ ਨੂੰ ਹਰਾਇਆ; ਪੀਵੀ ਸਿੰਧੂ ਨੇ ਵੀ ਜਿੱਤ ਨਾਲ ਕੀਤੀ ਟੂਰਨਾਮੈਂਟ ਦੀ ਸ਼ੁਰੂਆਤ

 ਭਾਰਤ ਦੇ ਆਯੁਸ਼ ਸ਼ੈਟੀ ਨੇ ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ ਭਾਰਤ ਦੇ ਆਯੁਸ਼ ਸ਼ੈਟੀ ਨੇ ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ / Photo Courtesy

ਭਾਰਤ ਦੇ ਬੈਡਮਿੰਟਨ ਸਟਾਰ ਆਯੁਸ਼ ਸ਼ੈਟੀ ਨੇ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਪਹਿਲੇ ਰਾਊਂਡ ਵਿੱਚ ਵੱਡਾ ਉਲਟਫੇਰ ਕਰਦਿਆਂ ਵਿਸ਼ਵ ਚੈਂਪੀਅਨ ਅਤੇ ਵਿਸ਼ਵ ਨੰਬਰ-1 ਚੀਨੀ ਖਿਡਾਰੀ ਸ਼ੀ ਯੂ ਚੀ ਨੂੰ ਹਰਾ ਦਿੱਤਾ। ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਸ਼ੁਰੂ ਹੋਏ ਇਸ ਟੂਰਨਾਮੈਂਟ ਵਿੱਚ ਵਿਸ਼ਵ ਰੈਂਕਿੰਗ ਵਿੱਚ 22ਵੇਂ ਸਥਾਨ ’ਤੇ ਕਾਬਜ਼ ਆਯੁਸ਼ ਨੇ ਪੁਰਸ਼ ਸਿੰਗਲਜ਼ ਦਾ ਮੁਕਾਬਲਾ 21-14, 13-21, 21-19 ਨਾਲ ਆਪਣੇ ਨਾਮ ਕੀਤਾ।

ਆਯੁਸ਼ ਨੇ 2023 ਦੀ ਵਰਲਡ ਜੂਨੀਅਰ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਬਾਅਦ 2025 ਯੂਐੱਸ ਓਪਨ ਜਿੱਤ ਕੇ ਉਨ੍ਹਾਂ ਨੇ ਆਪਣਾ ਪਹਿਲਾ BWF ਵਰਲਡ ਟੂਰ ਖਿਤਾਬ ਹਾਸਲ ਕੀਤਾ ਅਤੇ 2026 ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਵੀ ਜਿੱਤਿਆ।

 

ਪੀਵੀ ਸਿੰਧੂ ਨੇ ਵੀ ਜਿੱਤ ਨਾਲ ਕੀਤੀ ਸ਼ਾਨਦਾਰ ਸ਼ੁਰੂਆਤ

ਭਾਰਤ ਦੀ ਸਟਾਰ ਖਿਡਾਰਨ ਪੀਵੀ ਸਿੰਧੂ ਨੇ ਵੀ ਟੂਰਨਾਮੈਂਟ ਵਿੱਚ ਜਿੱਤ ਦਰਜ ਕਰਦਿਆਂ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਮਹਿਲਾ ਸਿੰਗਲਜ਼ ਦੇ ਪਹਿਲੇ ਰਾਊਂਡ ਵਿੱਚ ਵਿਸ਼ਵ ਨੰਬਰ-9 ਸਿੰਧੂ ਨੇ ਆਇਰਲੈਂਡ ਦੀ ਸੋਫੀਆ ਨੋਬਲ ਨੂੰ ਸਿਰਫ਼ 29 ਮਿੰਟਾਂ ਵਿੱਚ 21-7, 21-11 ਨਾਲ ਹਰਾਇਆ।

ਪਹਿਲੇ ਗੇਮ ਦੀ ਸ਼ੁਰੂਆਤ ਤੋਂ ਹੀ ਸਿੰਧੂ ਨੇ ਦਬਦਬਾ ਕਾਇਮ ਰੱਖਿਆ ਅਤੇ 8-0 ਦੀ ਬੜ੍ਹਤ ਬਣਾ ਲਈ। ਦੂਜੇ ਗੇਮ ਵਿੱਚ ਆਇਰਲੈਂਡ ਦੀ ਖਿਡਾਰਨ ਨੇ ਕੁਝ ਮੁਕਾਬਲਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਸਿੰਧੂ ਨੇ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਮੈਚ ਆਸਾਨੀ ਨਾਲ ਆਪਣੇ ਨਾਮ ਕਰ ਲਿਆ।

ਹੁਣ ਦੂਜੇ ਰਾਊਂਡ ਵਿੱਚ ਸਿੰਧੂ ਦਾ ਸਾਹਮਣਾ ਕੈਨੇਡਾ ਦੀ ਵੇਨ ਯੂ ਜਾਂਗ ਨਾਲ ਹੋਵੇਗਾ।

Comments

Leave A Comment

Required fields are marked (*).

Related

Talk to us?