ADVERTISEMENT

ADVERTISEMENT

ਸਾਬਕਾ ਪੀ.ਐਮ. ਰਿਸ਼ੀ ਸੁਨਕ ਤੇ ਪਤਨੀ ਅਕਸ਼ਤਾ ਨੇ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ

ਸਟੈਨਫੋਰਡ ਯੂਨੀਵਰਸਿਟੀ ਵਿਚ ਜੋੜੇ ਨੇ ਆਪਣੇ ਸੰਬੋਧਨ ਦੌਰਾਨ ਧਰਮ ਬਾਰੇ ਵੀ ਗੱਲ ਕੀਤੀ

 ਸਾਬਕਾ ਪੀ.ਐਮ. ਰਿਸ਼ੀ ਸੁਨਕ ਤੇ ਪਤਨੀ ਅਕਸ਼ਤਾ ਸਾਬਕਾ ਪੀ.ਐਮ. ਰਿਸ਼ੀ ਸੁਨਕ ਤੇ ਪਤਨੀ ਅਕਸ਼ਤਾ / Courtesy Photo

UK ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਅਕਸ਼ਤਾ ਮੂਰਤੀ 14 ਜੂਨ ਨੂੰ ਗ੍ਰੈਜੂਏਟ ਸਕੂਲ ਆਫ਼ ਬਿਜ਼ਨਸ ਸਟੈਨਫੋਰਡ ਯੂਨੀਵਰਸਿਟੀ ਵਾਪਸ ਪਰਤੇ, ਜਿੱਥੇ ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਦੱਸ ਦਈਏ ਕਿ ਰਿਸ਼ੀ ਸੁਨਕ ਅਤੇ ਅਕਸ਼ਤਾ ਮੂਰਤੀ ਇਥੇ ਹੀ ਪਹਿਲੀ ਵਾਰ ਐਮ.ਬੀ.ਏ. ਦੇ ਵਿਦਿਆਰਥੀਆਂ ਵਜੋਂ ਮਿਲੇ ਸਨ। ਫ੍ਰੌਸਟ ਐਂਫੀਥਿਏਟਰ ਵਿਖੇ ਕਲਾਸ ਆਫ਼ 2025 ਨੂੰ ਸੰਬੋਧਨ ਕਰਦਿਆਂ, ਜੋੜੇ ਨੇ ਧਰਮ ਦੇ ਵਿਚਾਰ ‘ਤੇ ਚਾਨਣਾ ਪਾਇਆ, ਇੱਕ ਸੰਸਕ੍ਰਿਤ ਸ਼ਬਦ ਜਿਸਨੂੰ ਉਨ੍ਹਾਂ ਨੇ ਫਰਜ਼ ਦੱਸਿਆ, ਜਿਸਨੂੰ ਨਿਭਾਉਣ ਤੋਂ ਬਾਅਦ ਉਸਦੇ ਨਤੀਜਿਆਂ ਨਾਲ ਲਗਾਵ ਨਾ ਰੱਖਿਆ ਜਾਵੇ। 

“ਧਰਮ,” ਸੁਨਕ ਨੇ ਕਿਹਾ, “ਇਹ ਵਿਚਾਰ ਹੈ ਕਿ ਸਾਨੂੰ ਆਪਣੇ ਯਤਨਾਂ ਨਾਲ ਮਿਲਣ ਵਾਲੇ ਇਨਾਮਾਂ ਦੀ ਬਜਾਏ, ਸਿਰਫ਼ ਆਪਣਾ ਨਿੱਜੀ ਫਰਜ਼ ਨਿਭਾਉਣ ਤੋਂ ਸੰਤੁਸ਼ਟੀ ਪ੍ਰਾਪਤ ਕਰਨੀ ਚਾਹੀਦੀ ਹੈ।” ਉਹਨਾਂ ਨੇ ਯਾਦ ਕੀਤਾ ਕਿ ਕਿਵੇਂ, ਜਦੋਂ ਇੱਕ ਰਾਜਨੀਤਿਕ ਸੰਕਟ ਦੌਰਾਨ ਯੂਨਾਈਟਿਡ ਕਿੰਗਡਮ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ, ਤਾਂ “ਅਕਸ਼ਤਾ ਨੇ ਮੈਨੂੰ ਯਾਦ ਦਿਵਾਇਆ ਕਿ ਮੇਰਾ ਧਰਮ ਸਪੱਸ਼ਟ ਸੀ: ਇਹ ਮੇਰਾ ਫਰਜ਼ ਸੀ ਕਿ ਮੈਂ ਇਹ ਕੰਮ ਕਰਾਂ ਕਿਉਂਕਿ ਮੈਨੂੰ ਲੱਗਾ ਕਿ ਮੈਂ ਬਹੁਤ ਮੁਸ਼ਕਲ ਸਥਿਤੀ ਵਿੱਚ ਆਪਣੇ ਦੇਸ਼ ਦੀ ਮਦਦ ਕਰ ਸਕਦਾ ਹਾਂ।”
ਉਥੇ ਹੀ ਮੂਰਤੀ ਨੇ ਅੱਗੇ ਕਿਹਾ, “ਧਰਮ ਸਿਰਫ਼ ਜਨਤਕ ਸੇਵਾ ਵਿੱਚ ਹੀ ਢੁਕਵਾਂ ਨਹੀਂ ਹੈ। ਇਸਦਾ ਮਤਲਬ ਹੈ ਕਿ ਤੁਹਾਡੇ ਕੋਲ ਉਹ ਹਿੰਮਤ ਅਤੇ ਸਪੱਸ਼ਟਤਾ ਹੈ, ਜਿਸਦੀ ਤੁਹਾਨੂੰ ਕਿਸੇ ਵੀ ਮੁਸ਼ਕਲ ਨੂੰ ਪਾਰ ਕਰਨ ਲਈ ਲੋੜ ਹੈ।

ਇਸ ਜੋੜੇ (ਜਿਨ੍ਹਾਂ ਨੇ 2009 ਵਿੱਚ ਵਿਆਹ ਕੀਤਾ ਸੀ) ਨੇ ਆਪਣੇ ਸੰਬੋਧਨ ਵਿਚ ਡਾਟਾ, ਡਰੀਮਜ਼, ਅਤੇ ਧਰਮ ਨੂੰ ਪਹਿਲ ਦਿੱਤੀ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਸੁਨਕ ਨੇ ਕਿਹਾ ਕਿ ਉਨ੍ਹਾਂ ਨੇ ਮੂਰਤੀ ਤੋਂ ਸਿਰਫ਼ ਅੰਕੜਿਆਂ 'ਤੇ ਨਿਰਭਰ ਰਹਿਣਾ ਨਹੀਂ ਸਿੱਖਿਆ। ਉਨ੍ਹਾਂ ਨੇ ਗ੍ਰੈਜੂਏਟਾਂ ਨੂੰ ਕਿਹਾ, “ਜਿਵੇਂ-ਜਿਵੇਂ ਤੁਸੀਂ ਆਪਣੇ ਪੇਸ਼ੇ ਜਾਂ ਨੌਕਰੀਆਂ ਵਿੱਚ ਅੱਗੇ ਵਧੋਗੇ, ਆਪਣੀ ਅੰਦਰੂਨੀ ਅਵਾਜ਼ ਨੂੰ ਸਖ਼ਤੀ ਅਤੇ ਸਤਿਕਾਰ ਨਾਲ ਸੁਣਨ ਦਾ ਸਾਹਸ ਰੱਖਣਾ। ਮੂਰਤੀ ਨੇ ਕਿਹਾ ਕਿ ਸੁਨਕ ਨੇ ਉਸਨੂੰ ਇਹ ਸਮਝਣ ਵਿੱਚ ਮਦਦ ਕੀਤੀ ਕਿ ਕਿਵੇਂ "ਵੱਡੇ ਆਦਰਸ਼ਵਾਦੀ ਸੁਪਨਿਆਂ" (Big Idealistic Dreams) ਨੂੰ ਪ੍ਰੈਕਟੀਕਲ ਸਟੈਪਸ ਵਿੱਚ ਸਥਾਪਤ ਕੀਤਾ ਜਾਣਾ ਚਾਹੀਦਾ ਹੈ। 

ਇਸ ਜੋੜੇ ਨੇ ਆਪਣੀ ਹਾਲ ਹੀ ਵਿੱਚ ਸ਼ੁਰੂ ਕੀਤੀ ਪਹਿਲਕਦਮੀ, ਦਿ ਰਿਚਮੰਡ ਪ੍ਰੋਜੈਕਟ (The Richmond Project) ਬਾਰੇ ਵੀ ਗੱਲ ਕੀਤੀ, ਜੋ ਨੌਜਵਾਨਾਂ ਵਿੱਚ ਹੁਨਰਾਂ ਨੂੰ ਬਿਹਤਰ ਬਣਾਉਣ 'ਤੇ ਕੇਂਦਰਿਤ ਹੈ। ਮੂਰਤੀ ਨੇ ਇਸ ਯਤਨ ਬਾਰੇ ਕਿਹਾ, "ਪ੍ਰੈਕਟੀਕਲ ਹੋਣਾ ਇੱਕ ਸ਼ਕਤੀਸ਼ਾਲੀ ਕਦਮ ਹੈ।"

ਉਨ੍ਹਾਂ ਨੇ ਸਹਿਯੋਗ ਅਤੇ ਸੁਣਨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਆਪਣੀਆਂ ਟਿੱਪਣੀਆਂ ਸਮਾਪਤ ਕੀਤੀਆਂ। ਸੁਨਕ ਨੇ ਕਿਹਾ, “ਆਪਣੇ ਆਲੇ-ਦੁਆਲੇ ਅਜਿਹੇ ਲੋਕਾਂ ਨੂੰ ਰੱਖੋ ਜੋ ਤੁਹਾਡੀ ਸੋਚ ਨੂੰ ਚੁਣੌਤੀ ਦੇ ਸਕਦੇ ਹਨ ਅਤੇ ਦਿੰਦੇ ਹਨ।” ਮੂਰਤੀ ਨੇ ਅੱਗੇ ਕਿਹਾ, “ਕਈ ਵਾਰ ਇਹ ਤੁਹਾਨੂੰ ਡਰਾਏਗਾ, ਕਈ ਵਾਰ ਇਹ ਤੁਹਾਨੂੰ ਪਰੇਸ਼ਾਨ ਕਰੇਗਾ, ਪਰ ਹਮੇਸ਼ਾ, ਇਹ ਤੁਹਾਨੂੰ ਇੱਕ ਬਿਹਤਰ ਇਨਸਾਨ ਬਣਨ ਵਿੱਚ ਮਦਦ ਕਰੇਗਾ।”

Comments

Leave A Comment

Required fields are marked (*).

Related

Talk to us?