ADVERTISEMENT

ADVERTISEMENT

ਭਾਰਤ ਆ ਰਹੀ ਹੈ 'ਗਲੋਬਲ ਸ਼ਤਰੰਜ ਲੀਗ', ਚੌਥੇ ਸੀਜ਼ਨ ਦਾ ਹੋਇਆ ਐਲਾਨ

ਹੁਣ ਦੁਨੀਆ ਦੇ ਮੰਨੇ-ਪ੍ਰਮੰਨੇ ਗ੍ਰੈਂਡਮਾਸਟਰ ਭਾਰਤੀ ਧਰਤੀ 'ਤੇ ਆਪਣੀ ਚਾਲਾਂ ਦਾ ਜੌਹਰ ਦਿਖਾਉਣਗੇ

 Representative Image Representative Image / Staff Reporter

ਭਾਰਤੀ ਸ਼ਤਰੰਜ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਟੈੱਕ ਮਹਿੰਦਰਾ ਤੇ ਫਿਡੇ ਦੀ ਸਾਂਝੀ ਪਹਿਲ ਵਾਲੀ 'ਗਲੋਬਲ ਸ਼ਤਰੰਜ ਲੀਗ' ਹੁਣ ਭਾਰਤ ਦੇ ਮੈਦਾਨਾਂ 'ਤੇ ਸਜੇਗੀ। ਦੇਸ਼ ਵਿੱਚ ਸ਼ਤਰੰਜ ਦੀ ਵਧਦੀ ਲੋਕਪ੍ਰਿਯਤਾ ਨੂੰ ਵੇਖਦੇ ਹੋਏ ਆਯੋਜਕਾਂ ਨੇ ਚੌਥੇ ਸੀਜ਼ਨ ਲਈ ਭਾਰਤ ਨੂੰ ਚੁਣਿਆ ਹੈ। ਹੁਣ ਦੁਨੀਆ ਦੇ ਮੰਨੇ-ਪ੍ਰਮੰਨੇ ਗ੍ਰੈਂਡਮਾਸਟਰ ਭਾਰਤੀ ਧਰਤੀ 'ਤੇ ਆਪਣੀ ਚਾਲਾਂ ਦਾ ਜੌਹਰ ਦਿਖਾਉਣਗੇ। 

ਜੀ. ਸੀ. ਐੱਲ. ਨੇ ਕਿਹਾ ਕਿ ਮੇਜ਼ਬਾਨ ਸ਼ਹਿਰ ਦਾ ਐਲਾਨ ਜਲਦ ਕੀਤਾ ਜਾਵੇਗਾ। ਇਸ ਆਯੋਜਨ ਦਾ ਤੀਜਾ ਸੈਸ਼ਨ ਪਿਛਲੇ ਦਸੰਬਰ ’ਚ ਮੁੰਬਈ ’ਚ ਆਯੋਜਿਤ ਕੀਤਾ ਗਿਆ ਸੀ, ਜਿਸ ’ਚ ਐਲਪਾਈਨ ਐੱਸ. ਜੀ. ਪਾਈਪਰਜ਼ ਟੀਮ ਚੈਂਪੀਅਨ ਬਣੀ ਸੀ। ਲੀਗ ਨੇ ਖੇਡ ਦੇ ਫਾਰਮੈੱਟ ’ਚ ਬਦਲਾਅ ਕੀਤਾ ਹੈ। ਰੈਪਿਡ ਫਾਰਮੈੱਟ ਦੇ ਮੁਕਾਬਲਿਆਂ, ਮਿਕਸਡ ਟੀਮਾਂ ਤੇ ਸਖਤ ਪ੍ਰਤੀਯੋਗੀ ਮੈਚਾਂ ਦੇ ਜ਼ਰੀਏ ਇਸ ਨੂੰ ਦਰਸ਼ਕਾਂ ਲਈ ਵੱਧ ਆਕਰਸ਼ਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਗਲੋਬਲ ਸ਼ਤਰੰਜ ਲੀਗ ਦੇ ਕਮਿਸ਼ਨਰ ਗੌਰਵ ਰਕਸ਼ਿਤ ਨੇ ਕਿਹਾ, ‘‘ਖੇਡ ਦੇ ਪ੍ਰਤੀ ਭਾਰਤ ਦਾ ਜਨੂੰਨ ਤੇ ਇਸ ਦਾ ਤੇਜ਼ੀ ਨਾਲ ਵਧਦਾ ਸ਼ਤਰੰਜ ਈਕੋਸਿਸਟਮ ਇਸ ਨੂੰ ਲੀਗ ਲਈ ਇਕ ਕੁਦਰਤੀ ਟਿਕਾਣਾ ਬਣਾਉਂਦਾ ਹੈ। ਅਸੀਂ ਇਕ ਹੋਰ ਰੋਮਾਂਚਕ ਸੈਸ਼ਨ ਦਾ ਇੰਤਜ਼ਾਰ ਕਰ ਰਹੇ ਹਾਂ, ਜਿਹੜਾ ਦੁਨੀਆ ਦੇ ਸਰਵੋਤਮ ਖਿਡਾਰੀਆਂ ਤੇ ਗਲੋਬਲ ਪ੍ਰਸ਼ੰਸਕ ਵਰਗ ਨੂੰ ਇਕੱਠੇ ਲਿਆਵੇਗਾ।"

ਚੌਥਾ ਸੈਸ਼ਨ ਇਕ ਵਾਰ ਫਿਰ ਟੀਮ-ਆਧਾਰਿਤ ਫਾਰਮੈੱਟ ’ਚ ਦੁਨੀਆ ਦੇ ਪ੍ਰਮੁੱਖ ਖਿਡਾਰੀਆਂ ਨੂੰ ਇਕੱਠੇ ਲਿਆਵੇਗਾ। ਫਿਡੇ ਦੇ ਪ੍ਰਧਾਨ ਅਰਕਾਡੀ ਡਵੋਰਕੋਵਿਚ ਨੇ ਕਿਹਾ, ‘‘ਗਲੋਬਲ ਸ਼ਤਰੰਜ ਲੀਗ ਨੇ ਵਿਸ਼ਵ ਪੱਧਰੀ ਮੁਕਾਬਲੇ ਨੂੰ ਇਕ ਆਕਰਸ਼ਕ ਟੀਮ ਫਾਰਮੈੱਟ ਦੇ ਨਾਲ ਜੋੜ ਕੇ ਖੇਡ ’ਚ ਨਵੀਂ ਊਰਜਾ ਦਾ ਸੰਚਾਰ ਕੀਤਾ ਹੈ। ਇਹ ਨਵੇਂ ਤੇ ਮੌਜੂਦਾ ਦਰਸ਼ਕਾਂ ਦੋਵਾਂ ਨੂੰ ਬਰਾਬਰ ਰੂਪ ’ਚ ਆਕਰਸ਼ਿਤ ਕਰਦਾ ਹੈ।’’

Comments

Leave A Comment

Required fields are marked (*).

Related

Talk to us?