ADVERTISEMENT

ADVERTISEMENT

ਗਮਾਡਾ ਵੱਲੋਂ ਮੁਹਾਲੀ ਦੇ ਅੱਠ ਪਿੰਡਾਂ ਲਈ 23,457 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ

ਏਅਰੋਟ੍ਰੋਪੋਲਿਸ ਪ੍ਰੋਜੈਕਟ ਲਈ 3,522.98 ਏਕੜ ਜ਼ਮੀਨ ਕੀਤੀ ਜਾਵੇਗੀ ਪ੍ਰਾਪਤ; 6.29 ਕਰੋੜ ਤੋਂ 8.29 ਕਰੋੜ ਰੁਪਏ ਪ੍ਰਤੀ ਏਕੜ ਤੱਕ ਮਿਲੇਗਾ ਮੁਆਵਜ਼ਾ

 ਗਮਾਡਾ ਗਮਾਡਾ / AI

ਜ਼ਮੀਨ ਮਾਲਕਾਂ ਦੇ ਭਾਰੀ ਵਿਰੋਧ ਪ੍ਰਦਰਸ਼ਨਾਂ ਅਤੇ ਪੁਲੀਸ ਕਾਰਵਾਈ ਦਰਮਿਆਨ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਸੋਮਵਾਰ ਨੂੰ ਏਅਰੋਟ੍ਰੋਪੋਲਿਸ ਪ੍ਰੋਜੈਕਟ ਦੇ ਅਗਲੇ ਪੜਾਅ ਲਈ ਮੁਹਾਲੀ ਦੇ ਅੱਠ ਪਿੰਡਾਂ ਵਿੱਚ 3,522.98 ਏਕੜ ਜ਼ਮੀਨ ਦੀ ਪ੍ਰਾਪਤੀ ਲਈ ਕੁੱਲ 23,457.74 ਕਰੋੜ ਰੁਪਏ ਤੋਂ ਵੱਧ ਦੇ ਅਵਾਰਡ (ਮੁਆਵਜ਼ੇ) ਜਾਰੀ ਕਰ ਦਿੱਤੇ ਹਨ।

 

ਜ਼ਮੀਨ ਮਾਲਕਾਂ ਨੂੰ ਪਿੰਡ ਦੇ ਆਧਾਰ 'ਤੇ 6.29 ਕਰੋੜ ਰੁਪਏ ਤੋਂ ਲੈ ਕੇ 8.29 ਕਰੋੜ ਰੁਪਏ ਪ੍ਰਤੀ ਏਕੜ ਤੱਕ ਮੁਆਵਜ਼ਾ ਮਿਲੇਗਾ।

 

ਮਾਤੜਾਂ ਪਿੰਡ ਦੇ ਜ਼ਮੀਨ ਮਾਲਕਾਂ ਨੂੰ ਸਭ ਤੋਂ ਵੱਧ 8.29 ਕਰੋੜ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਮੁਆਵਜ਼ਾ ਮਿਲੇਗਾ। ਇਸ ਤੋਂ ਬਾਅਦ ਬਾਕਰਪੁਰ (8.22 ਕਰੋੜ ਰੁਪਏ), ਸਿਆਉਂ (7.33 ਕਰੋੜ ਰੁਪਏ), ਬੜੀ (7.19 ਕਰੋੜ ਰੁਪਏ) ਅਤੇ ਪੱਟੋਂ (7.07 ਕਰੋੜ ਰੁਪਏ) ਦਾ ਨੰਬਰ ਆਉਂਦਾ ਹੈ। ਕੁਰੜੀ, ਛੱਤ ਅਤੇ ਕਿਸ਼ਨਪੁਰਾ ਦੇ ਜ਼ਮੀਨ ਮਾਲਕਾਂ ਨੂੰ 6.29 ਕਰੋੜ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਇੱਕੋ ਜਿਹਾ ਮੁਆਵਜ਼ਾ ਮਿਲੇਗਾ।

 

ਅਧਿਕਾਰੀਆਂ ਨੇ ਦੱਸਿਆ ਕਿ ਸਭ ਤੋਂ ਵੱਧ ਜ਼ਮੀਨ ਕੁਰੜੀ ਪਿੰਡ ਵਿੱਚ ਪ੍ਰਾਪਤ ਕੀਤੀ ਜਾਵੇਗੀ, ਜਿੱਥੇ 1,395.90 ਏਕੜ ਜ਼ਮੀਨ ਲਈ 8,778 ਕਰੋੜ ਰੁਪਏ ਦਾ ਮੁਆਵਜ਼ਾ ਤੈਅ ਕੀਤਾ ਗਿਆ ਹੈ। ਪੱਟੋਂ ਪਿੰਡ ਵਿੱਚ 416.01 ਏਕੜ ਜ਼ਮੀਨ ਲਈ ਕੁੱਲ 2,940 ਕਰੋੜ ਰੁਪਏ ਦਾ ਮੁਆਵਜ਼ਾ ਤੈਅ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿਆਉਂ ਵਿੱਚ 405.76 ਏਕੜ ਲਈ 2,972 ਕਰੋੜ ਰੁਪਏ, ਬੜੀ ਵਿੱਚ 375.78 ਏਕੜ ਲਈ 2,701 ਕਰੋੜ ਰੁਪਏ, ਮਾਤੜਾਂ ਵਿੱਚ 59.89 ਏਕੜ ਲਈ 496 ਕਰੋੜ ਰੁਪਏ, ਬਾਕਰਪੁਰ ਵਿੱਚ 51.33 ਏਕੜ ਲਈ 422 ਕਰੋੜ ਰੁਪਏ ਅਤੇ ਛੱਤ ਤੇ ਕਿਸ਼ਨਪੁਰਾ ਵਿੱਚ ਕੁੱਲ 755.57 ਏਕੜ ਲਈ 4,751 ਕਰੋੜ ਰੁਪਏ ਤੈਅ ਕੀਤੇ ਗਏ ਹਨ।

 

ਕਿਸਾਨ ਯੂਨੀਅਨ ਦੇ ਮੈਂਬਰਾਂ ਅਤੇ ਪੁਆਧ ਪ੍ਰਧਾਨ ਮੱਖਣ ਸਿੰਘ ਗਿੱਗੇ ਮਾਜਰਾ, ਕੰਵਲਜੀਤ ਸਿੰਘ ਕੰਮਾ ਬੜੀ ਅਤੇ ਗੁਰਮੀਤ ਸਿੰਘ ਗਿੱਗੇ ਮਾਜਰਾ ਨੇ ਕਿਹਾ, "ਐਲਾਨਿਆ ਗਿਆ ਮੁਆਵਜ਼ਾ ਬਹੁਤ ਘੱਟ ਹੈ। ਗਮਾਡਾ ਸਾਡੇ ਕੋਲੋਂ ਜ਼ਮੀਨ ਪ੍ਰਾਪਤ ਕਰਨ ਤੋਂ ਬਾਅਦ ਇਸ ਨੂੰ 40 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚਦਾ ਹੈ, ਪਰ ਸਾਨੂੰ ਘੱਟ ਪੈਸੇ ਦੇ ਰਿਹਾ ਹੈ। ਅਸੀਂ ਇਸ ਕਦਮ ਦਾ ਪੂਰੀ ਤਰ੍ਹਾਂ ਵਿਰੋਧ ਕਰਦੇ ਹਾਂ।"

Comments

Leave A Comment

Required fields are marked (*).

Related

Talk to us?