ADVERTISEMENT

ADVERTISEMENT

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵਾਸ਼ਿੰਗਟਨ ਦੇ ਲਿੰਕਨ ਮੈਮੋਰੀਅਲ 'ਤੇ ਜੁੜੇ ਸੈਂਕੜੇ ਯੋਗ ਪ੍ਰੇਮੀ

'ਯੋਗਾ ਫਾਰ ਹੈਲਥੀ ਏਜਿੰਗ' ਥੀਮ ਤਹਿਤ ਕਰਵਾਇਆ ਗਿਆ ਸਮਾਗਮ, ਭਾਰਤੀ ਦੂਤਾਵਾਸ ਨੇ ਕੀਤੀ ਅਗਵਾਈ

 ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵਾਸ਼ਿੰਗਟਨ ਦੇ ਲਿੰਕਨ ਮੈਮੋਰੀਅਲ 'ਤੇ ਜੁੜੇ ਸੈਂਕੜੇ ਯੋਗ ਪ੍ਰੇਮੀ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵਾਸ਼ਿੰਗਟਨ ਦੇ ਲਿੰਕਨ ਮੈਮੋਰੀਅਲ 'ਤੇ ਜੁੜੇ ਸੈਂਕੜੇ ਯੋਗ ਪ੍ਰੇਮੀ / IANS

ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਸਥਿਤ ਲਿੰਕਨ ਮੈਮੋਰੀਅਲ ਵਿਖੇ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਯੋਗ ਅਭਿਆਸ ਕੀਤਾ। ਭਾਰਤੀ ਦੂਤਾਵਾਸ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਭਾਰਤੀ ਮੂਲ ਦੇ ਲੋਕਾਂ, ਸਥਾਨਕ ਨਿਵਾਸੀਆਂ, ਯੋਗ ਅਧਿਆਪਕਾਂ ਅਤੇ ਸਿਹਤ ਪ੍ਰਤੀ ਜਾਗਰੂਕ ਵਿਅਕਤੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

 

ਲਿੰਕਨ ਮੈਮੋਰੀਅਲ ਅਤੇ ਵਾਸ਼ਿੰਗਟਨ ਮੋਨਿਊਮੈਂਟ ਦੇ ਸਾਹਮਣੇ ਸਥਿਤ ਖੁੱਲ੍ਹੇ ਮੈਦਾਨ ਵਿੱਚ ਯੋਗ ਸੈਸ਼ਨ ਆਯੋਜਿਤ ਕੀਤਾ ਗਿਆ, ਜਿੱਥੇ ਭਾਗੀਦਾਰਾਂ ਨੇ ਵੱਖ-ਵੱਖ ਯੋਗ ਆਸਨਾਂ ਦਾ ਅਭਿਆਸ ਕੀਤਾ। ਕਈ ਲੋਕਾਂ ਨੇ ਇਸ ਸਾਲ ਦੀ ਥੀਮ "ਯੋਗਾ ਫਾਰ ਹੈਲਥੀ ਏਜਿੰਗ" ਵਾਲੀਆਂ ਯਾਦਗਾਰੀ ਟੀ-ਸ਼ਰਟਾਂ ਵੀ ਪਹਿਨੀਆਂ ਹੋਈਆਂ ਸਨ।

 

ਸਮਾਗਮ ਨੂੰ ਸੰਬੋਧਨ ਕਰਦਿਆਂ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਯੋਗ ਦੇ ਸਫ਼ਰ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਯੋਗ ਇੱਕ ਪ੍ਰਾਚੀਨ ਭਾਰਤੀ ਪਰੰਪਰਾ ਤੋਂ ਅੱਗੇ ਵੱਧ ਕੇ ਦੁਨੀਆ ਭਰ ਵਿੱਚ ਅਪਣਾਈ ਜਾਣ ਵਾਲੀ ਜੀਵਨ ਸ਼ੈਲੀ ਬਣ ਚੁੱਕਾ ਹੈ।

 

ਉਨ੍ਹਾਂ ਦੱਸਿਆ ਕਿ ਸੰਯੁਕਤ ਰਾਸ਼ਟਰ ਮਹਾਸਭਾ ਨੇ 2014 ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਾਨਤਾ ਦਿੱਤੀ ਸੀ, ਜਿਸ ਨੂੰ ਦੁਨੀਆ ਭਰ ਦੇ ਲਗਭਗ 175 ਦੇਸ਼ਾਂ ਦਾ ਸਮਰਥਨ ਪ੍ਰਾਪਤ ਹੋਇਆ ਸੀ।

 

ਕਵਾਤਰਾ ਨੇ ਯੋਗ ਨੂੰ ਭਾਰਤ ਦੀ ਸਭਿਆਚਾਰਕ ਵਿਰਾਸਤ ਕਰਾਰ ਦਿੰਦਿਆਂ ਕਿਹਾ ਕਿ ਇਹ ਅਜਿਹਾ ਅਭਿਆਸ ਹੈ ਜੋ ਧਰਮ, ਸਭਿਆਚਾਰ ਅਤੇ ਭੂਗੋਲਿਕ ਸਰਹੱਦਾਂ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਜੋੜਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਮਨਾਇਆ ਜਾਣ ਵਾਲਾ ਇਹ ਦਿਵਸ ਲੋਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਅਤੇ ਭਾਈਚਾਰਿਆਂ ਨੂੰ ਇਕੱਠਾ ਕਰਨ ਦਾ ਮੌਕਾ ਦਿੰਦਾ ਹੈ।

 

ਅਮਰੀਕਾ ਵਿੱਚ ਯੋਗ ਦੀ ਵਧ ਰਹੀ ਲੋਕਪ੍ਰਿਯਤਾ ਬਾਰੇ ਗੱਲ ਕਰਦਿਆਂ ਰਾਜਦੂਤ ਨੇ ਕਿਹਾ ਕਿ ਯੋਗ ਹੁਣ ਅਮਰੀਕੀ ਸਮਾਜ ਵਿੱਚ ਮਜ਼ਬੂਤੀ ਨਾਲ ਆਪਣੀ ਥਾਂ ਬਣਾ ਚੁੱਕਾ ਹੈ ਅਤੇ ਇਹ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਦਾ ਜਾ ਰਿਹਾ ਹੈ।

 

ਸਮਾਗਮ ਵਿੱਚ ਸ਼ਾਮਲ ਡਿਸਟ੍ਰਿਕਟ ਆਫ਼ ਕੋਲੰਬੀਆ ਸਿਹਤ ਵਿਭਾਗ ਦੇ ਚੀਫ਼ ਡਾਟਾ ਅਫ਼ਸਰ ਨਾਗੇਸ਼ ਬੋਰਸੇ ਨੇ ਕਿਹਾ ਕਿ ਯੋਗ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਸਰੀਰਕ ਕਸਰਤ ਨਹੀਂ, ਸਗੋਂ ਮਨ ਅਤੇ ਆਤਮਾ ਨੂੰ ਸੰਤੁਲਿਤ ਕਰਨ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਹੈ।

 

ਵਾਸ਼ਿੰਗਟਨ ਦੀ ਯੋਗ ਅਧਿਆਪਕ ਹੀਥਰ ਫੈਰਿਸ, ਜਿਨ੍ਹਾਂ ਨੇ ਮਹਾਰਾਸ਼ਟਰ ਦੇ ਨਾਸਿਕ ਵਿੱਚ ਯੋਗ ਦੀ ਸਿਖਲਾਈ ਪ੍ਰਾਪਤ ਕੀਤੀ ਹੈ, ਨੇ ਕਿਹਾ ਕਿ ਅਮਰੀਕਾ ਵਿੱਚ ਯੋਗ ਨੂੰ ਕਈ ਵਾਰ ਸਿਰਫ਼ ਸਰੀਰਕ ਕਸਰਤ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਦੇ ਅਨੁਸਾਰ ਯੋਗ ਦਾ ਅਸਲ ਮਕਸਦ ਸਰੀਰ, ਮਨ ਅਤੇ ਆਤਮਾ ਵਿਚਕਾਰ ਸੰਤੁਲਨ ਅਤੇ ਇਕਸਾਰਤਾ ਕਾਇਮ ਕਰਨਾ ਹੈ।

 

ਸਮਾਗਮ ਦੌਰਾਨ ਭਾਗੀਦਾਰਾਂ ਨੇ ਯੋਗ ਦੇ ਸਿਹਤਮੰਦ ਜੀਵਨ, ਮਾਨਸਿਕ ਸ਼ਾਂਤੀ ਅਤੇ ਸਮੁੱਚੀ ਤੰਦਰੁਸਤੀ ਨਾਲ ਜੁੜੇ ਲਾਭਾਂ ਬਾਰੇ ਵੀ ਜਾਗਰੂਕਤਾ ਫੈਲਾਈ। ਇਸ ਮੌਕੇ ਲਿੰਕਨ ਮੈਮੋਰੀਅਲ ਦਾ ਇਲਾਕਾ ਯੋਗ ਅਤੇ ਤੰਦਰੁਸਤੀ ਦੇ ਉਤਸ਼ਾਹ ਨਾਲ ਭਰਪੂਰ ਨਜ਼ਰ ਆਇਆ।

Comments

Leave A Comment

Required fields are marked (*).

Related

Talk to us?