ADVERTISEMENT

ADVERTISEMENT

IPL 2026: ਟੂਰਨਾਮੈਂਟ ਦੇ ਸ਼ਡਿਊਲ ਵਿੱਚ ਹੋਇਆ ਬਦਲਾਅ

ਟੂਰਨਾਮੈਂਟ ਹੁਣ ਮਿੱਥੀ ਗਈ ਤਰੀਕ ਤੋਂ ਦੋ ਦਿਨ ਬਾਅਦ, ਯਾਨੀ 28 ਮਾਰਚ ਤੋਂ ਸ਼ੁਰੂ ਹੋਵੇਗਾ

 IPL 2026 IPL 2026 / Staff Reporter

ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਸ਼ਡਿਊਲ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ, ਟੂਰਨਾਮੈਂਟ ਹੁਣ ਮਿੱਥੀ ਗਈ ਤਰੀਕ ਤੋਂ ਦੋ ਦਿਨ ਬਾਅਦ, ਯਾਨੀ 28 ਮਾਰਚ ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਇਸ ਨੂੰ 26 ਮਾਰਚ ਤੋਂ ਸ਼ੁਰੂ ਕਰਨ ਦੀ ਯੋਜਨਾ ਸੀ।

15 ਦਸੰਬਰ 2025 ਨੂੰ ਸਾਰੀਆਂ 10 ਫ੍ਰੈਂਚਾਈਜ਼ੀਆਂ ਨੂੰ ਦਿੱਤੀ ਗਈ ਜਾਣਕਾਰੀ ਵਿੱਚ 26 ਮਾਰਚ ਦੀ ਤਾਰੀਖ ਦੱਸੀ ਗਈ ਸੀ, ਪਰ ਹੁਣ ਮੈਚ ਦੀ ਸ਼ੁਰੂਆਤ 28 ਮਾਰਚ ਤੈਅ ਕੀਤੀ ਗਈ ਹੈ। ਫਾਈਨਲ ਮੁਕਾਬਲਾ 31 ਮਈ ਨੂੰ ਖੇਡਿਆ ਜਾਵੇਗਾ।

ਆਈਪੀਐਲ ਗਵਰਨਿੰਗ ਕੌਂਸਲ ਦੀ ਮੀਟਿੰਗ ਅਗਲੇ ਹਫ਼ਤੇ ਹੋਣੀ ਹੈ, ਜਿਸ ਵਿੱਚ ਪੂਰੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਸ਼ਡਿਊਲ ਜਾਰੀ ਕਰਨ ਵਿੱਚ ਦੇਰੀ ਦੀ ਮੁੱਖ ਵਜ੍ਹਾ ਅਸਾਮ, ਪੱਛਮੀ ਬੰਗਾਲ ਅਤੇ ਤਮਿਲਨਾਡੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹਨ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਅਜੇ ਤੱਕ ਇਨ੍ਹਾਂ ਰਾਜਾਂ ਦੀਆਂ ਤਾਰੀਖਾਂ ਦਾ ਐਲਾਨ ਨਹੀਂ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਕੋਲਕਾਤਾ ਨਾਈਟ ਰਾਈਡਰਜ਼ (KKR), ਚੇਨਈ ਸੁਪਰ ਕਿੰਗਜ਼ (CSK) ਅਤੇ ਰਾਜਸਥਾਨ ਰਾਇਲਜ਼ (RR) ਦੇ ਘਰੇਲੂ ਮੈਚਾਂ 'ਤੇ ਚੋਣਾਂ ਦਾ ਅਸਰ ਪੈ ਸਕਦਾ ਹੈ। 

2008 ਵਿੱਚ ਆਈਪੀਐਲ ਦੀ ਸ਼ੁਰੂਆਤ ਤੋਂ ਬਾਅਦ ਜਦੋਂ ਵੀ ਦੇਸ਼ ਵਿੱਚ ਲੋਕ ਸਭਾ ਜਾਂ ਕਿਸੇ ਰਾਜ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਹਨ, ਤਦ ਸ਼ਡਿਊਲ ਨੂੰ ਦੋ ਹਿੱਸਿਆਂ ਵਿੱਚ ਜਾਰੀ ਕੀਤਾ ਗਿਆ ਹੈ। 2009, 2014, 2019 ਅਤੇ 2024 ਵਿੱਚ ਇਹ ਹੋ ਚੁੱਕਾ ਹੈ। ਇਸ ਵਾਰ ਆਈਪੀਐਲ ਗਵਰਨਿੰਗ ਕੌਂਸਲ ਇਹੀ ਮਾਡਲ ਅਪਣਾਏਗੀ ਜਾਂ ਚੋਣ ਤਾਰੀਖਾਂ ਦੀ ਉਡੀਕ ਕਰੇਗੀ, ਇਸ ਬਾਰੇ ਫੈਸਲਾ ਅਜੇ ਬਾਕੀ ਹੈ।

ਟੂਰਨਾਮੈਂਟ ਦਾ ਪਹਿਲਾ ਮੈਚ ਡਿਫੈਂਡਿੰਗ ਚੈਂਪੀਅਨ ਰੌਇਲ ਚੈਲੇਂਜਰਜ਼ ਬੈਂਗਲੁਰੂ (RCB) ਖੇਡੇਗੀ। ਹਾਲਾਂਕਿ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਪਿਛਲੇ ਸਾਲ ਟੀਮ ਦੀ ਜਿੱਤ ਮਾਰਚ ਦੌਰਾਨ ਹੋਈ ਭਗਦੜ ਤੋਂ ਬਾਅਦ, ਟੀਮ ਆਪਣੇ ਘਰੇਲੂ ਮੈਚਾਂ ਨੂੰ ਲੈ ਕੇ ਵਿਚਾਰ ਕਰ ਰਹੀ ਹੈ। ਆਰਸੀਬੀ ਨੇ ਬਦਲਵੇ ਵੇਨਿਊ ਵਜੋਂ ਨਵੀਂ ਮੁੰਬਈ, ਰਾਇਪੁਰ ਅਤੇ ਪੁਣੇ ਨੂੰ ਸ਼ੌਰਟਲਿਸਟ ਕੀਤਾ ਹੈ।

ਆਰਸੀਬੀ ਦੀ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (KSCA) ਨਾਲ ਗੱਲਬਾਤ ਜਾਰੀ ਹੈ ਕਿ ਟੀਮ ਦੇ ਸੱਤੋਂ ਘਰੇਲੂ ਮੈਚ ਬੈਂਗਲੁਰੂ ਵਿੱਚ ਹੀ ਕਰਵਾਏ ਜਾਣ ਜਾਂ ਕਿਸੇ ਹੋਰ ਸ਼ਹਿਰ ਵਿੱਚ ਸ਼ਿਫਟ ਕੀਤੇ ਜਾਣ। ਹੁਣ ਸਾਰਿਆਂ ਦੀਆਂ ਨਿਗਾਹਾਂ ਆਈਪੀਐਲ ਗਵਰਨਿੰਗ ਕੌਂਸਲ ਦੀ ਮੀਟਿੰਗ ‘ਤੇ ਟਿਕੀਆਂ ਹਨ, ਜਿੱਥੋਂ ਸ਼ਡਿਊਲ ਅਤੇ ਓਪਨਿੰਗ ਵੇਨਿਊ ਬਾਰੇ ਪੂਰੀ ਤਸਵੀਰ ਸਾਫ਼ ਹੋਵੇਗੀ।

Comments

Leave A Comment

Required fields are marked (*).

Related

Talk to us?