ADVERTISEMENT

ADVERTISEMENT

ਗ੍ਰੇਟਰ ਸਿਨਸਿਨਾਟੀ ‘ਚ ਤਿੰਨ ਦਿਨਾਂ ਤੱਕ ਮਨਾਇਆ ਗਿਆ ਖਾਲਸਾ ਸਾਜਨਾ ਦਿਵਸ

ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ, ਜਿਸ ਵਿੱਚ ਨੌਜਵਾਨਾਂ ਨੇ ਗਤਕੇ ਦੇ ਜੌਹਰ ਦਿਖਾਏ

 ਵਿਸਾਖੀ ਸਮਾਗਮ ਵਿਸਾਖੀ ਸਮਾਗਮ / Handout

 ਗ੍ਰੇਟਰ ਸਿਨਸਿਨਾਟੀ ਦੇ ਗੁਰਦੁਆਰਾ ਗੁਰੂ ਨਾਨਕ ਸੁਸਾਇਟੀ ਵਿਖੇ ਤਿੰਨ ਦਿਨਾਂ ਤੱਕ ਖਾਲਸਾ ਸਾਜਨਾ ਦਿਵਸ (ਵਿਸਾਖੀ) ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਧਾਰਮਿਕ ਸਮਾਗਮਾਂ, ਨਗਰ ਕੀਰਤਨ ਅਤੇ ਜਨ ਜਾਗਰੂਕਤਾ ਪ੍ਰੋਗਰਾਮਾਂ ਦੀ ਇਸ ਲੜੀ ਵਿੱਚ ਓਹਾਇਓ ਅਤੇ ਗੁਆਂਢੀ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਵਿਸਾਖੀ ਸਮਾਗਮ / Handout

ਪ੍ਰੋਗਰਾਮ ਦਾ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਨਾਲ ਹੋਇਆ, ਜਿਸ ਤੋਂ ਬਾਅਦ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ, ਜਿਸ ਵਿੱਚ ਨੌਜਵਾਨਾਂ ਨੇ ਗਤਕੇ ਦੇ ਜੌਹਰ ਦਿਖਾਏ।

ਪ੍ਰਬੰਧਕਾਂ ਵੱਲੋਂ ਵਿਸਾਖੀ ਜੋੜ ਮੇਲਾ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਿੱਖ ਇਤਿਹਾਸ ਅਤੇ ਸਿੱਖਿਆਵਾਂ 'ਤੇ ਆਧਾਰਿਤ ਵਿਦਿਅਕ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਹਨਾਂ ਪ੍ਰਦਰਸ਼ਨੀਆਂ ਵਿੱਚ 'ਸਰਬੱਤ ਦਾ ਭਲਾ' ਦੇ ਸਿਧਾਂਤ, ਸਿੱਖ ਬੀਬੀਆਂ ਦੀ ਭੂਮਿਕਾ ਅਤੇ 1699 ਦੀ ਵਿਸਾਖੀ ਦੇ ਇਤਿਹਾਸਕ ਸੰਦਰਭ 'ਤੇ ਚਾਨਣਾ ਪਾਇਆ ਗਿਆ। ਇਸ ਤੋਂ ਇਲਾਵਾ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਅਤੇ 1984 ਦੀਆਂ ਘਟਨਾਵਾਂ ਨੂੰ ਵੀ ਪੈਨਲਾਂ ਰਾਹੀਂ ਦਰਸਾਇਆ ਗਿਆ। ਬੱਚਿਆਂ ਲਈ ਕਲਾ, ਸ਼ਿਲਪਕਾਰੀ ਅਤੇ ਇਤਿਹਾਸਕ ਕੁਇਜ਼ ਲਈ ਵੱਖਰੇ ਬੂਥ ਬਣਾਏ ਗਏ ਸਨ। ਇੰਨ੍ਹਾਂ ਹੀ ਨਹੀਂ ਇਕ ਦਸਤਾਰ ਸਿਖਲਾਈ ਕੇਂਦਰ ਵਿੱਚ ਆਉਣ ਵਾਲੇ ਲੋਕਾਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਜਾਣਕਾਰੀ ਵੀ ਦਿੱਤੀ ਗਈ।

ਦਸਤਾਰ ਬੰਨ੍ਹਣ ਵਾਲੇ ਕੇਂਦਰ ਵਿਖੇ, ਦਰਸ਼ਕਾਂ ਨੂੰ ਦਸਤਾਰ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ / handout

ਲੇਖਿਕਾ ਅਤੇ ਸਿੱਖਿਆ ਸ਼ਾਸਤਰੀ ਗੁਰਮੀਤ ਕੌਰ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ਅਤੇ ਪੰਜਾਬੀ ਭਾਸ਼ਾ ਸਿੱਖਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਵਿਰਸੇ ਨਾਲ ਜੁੜਨ ਲਈ ਗੁਰਮੁਖੀ ਦਾ ਗਿਆਨ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਦਾ ਜ਼ਿਕਰ ਕਰਦਿਆਂ ਵਿਸਾਖੀ ਨੂੰ ਨਿਆਂ, ਸਾਹਸ ਅਤੇ ਖਾਲਸਈ ਪਛਾਣ ਦਾ ਪ੍ਰਤੀਕ ਦੱਸਿਆ।

ਵੈਸਟ ਚੈਸਟਰ ਟਾਊਨਸ਼ਿਪ ਟਰੱਸਟੀਜ਼ ਦੀ ਪ੍ਰਧਾਨ ਐਨ ਬੇਕਰ ਵੀ ਇਸ ਮੌਕੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦੀ ਮਹਿਮਾਨਨਿਵਾਜ਼ੀ ਅਤੇ ਉਪਰਾਲਿਆਂ ਨੇ ਸਿੱਖ ਧਰਮ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਭਾਈਚਾਰੇ ਦੀ ਨਿੱਘ ਨੇ ਸਮਾਗਮ ਵਿੱਚ ਇੱਕ ਨਵੀਂ ਊਰਜਾ ਭਰ ਦਿੱਤੀ।

ਅਨੰਦਪੁਰ ਸਾਹਿਬ ਤੋਂ ਆਏ ਗੋਪਾਲ ਸਿੰਘ, ਜਗਬੀਰ ਸਿੰਘ, ਜੀਤ ਸਿੰਘ ਅਤੇ ਮਹਿਲ ਸਿੰਘ ਸਮੇਤ ਕਈ ਹੋਰ ਜੱਥਿਆਂ ਵੱਲੋਂ ਕੀਰਤਨ, ਕਥਾ ਅਤੇ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪ੍ਰੋਗਰਾਮ ਦੌਰਾਨ ਇੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਤਿੰਨੋਂ ਦਿਨ ਗੁਰੂ ਦਾ ਲੰਗਰ ਅਤੁੱਟ ਵਰਤਿਆ।

Comments

Leave A Comment

Required fields are marked (*).

Related

Talk to us?