ADVERTISEMENT

ADVERTISEMENT

ਪੁਲਿਸ ਸਟੇਟ ਬਣ ਰਿਹਾ ਹੈ ਪੰਜਾਬ: ਸੁਖਪਾਲ ਖਹਿਰਾ

ਖਹਿਰਾ ਨੇ ਕਿਹਾ ਕਿ ਇਹ ਕਾਰਵਾਈ 23 ਫਰਵਰੀ ਨੂੰ ਰਾਮਗੜ੍ਹ ਵਿਖੇ ਹੋਈ, ਜਿਸ ਦੀ ਨਿਗਰਾਨੀ ਖ਼ੁਦ ਉੱਚ ਪੁਲਸ ਅਧਿਕਾਰੀ ਵੱਲੋਂ ਕੀਤੀ ਗਈ

 ਪੁਲਿਸ ਸਟੇਟ ਬਣ ਰਿਹਾ ਹੈ ਪੰਜਾਬ: ਸੁਖਪਾਲ ਖਹਿਰਾ  ਪੁਲਿਸ ਸਟੇਟ ਬਣ ਰਿਹਾ ਹੈ ਪੰਜਾਬ: ਸੁਖਪਾਲ ਖਹਿਰਾ / Courtesy

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਪੂਰਥਲਾ ਦੇ ਐੱਸ. ਐੱਸ. ਪੀ. ਗੌਰਵ ਤੂੜਾ ਨੂੰ ਲੈ ਕੇ ਤਿੱਖੇ ਇਲਜ਼ਾਮ ਲਗਾਏ ਹਨ। ਖਹਿਰਾ ਨੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ, ਸਰਕਾਰ ਦੀ ਨੀਤੀ ਅਤੇ ਹਾਲੀਆ ਭੰਨਤੋੜ ਕਾਰਵਾਈ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਕਿ ਹਾਲ ਹੀ 'ਚ ਉਨ੍ਹਾਂ ਦੀ ਨਿੱਜੀ ਜਾਇਦਾਦ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਢਾਹੁਣ ਦੀ ਕਾਰਵਾਈ ਵਿੱਚ ਐੱਸ. ਐੱਸ. ਪੀ. ਗੌਰਵ ਤੂੜਾ ਮੁੱਖ ਭੂਮਿਕਾ ਵਿੱਚ ਰਹੇ। 

ਖਹਿਰਾ ਨੇ ਕਿਹਾ ਕਿ ਇਹ ਕਾਰਵਾਈ 23 ਫਰਵਰੀ ਨੂੰ ਰਾਮਗੜ੍ਹ ਵਿਖੇ ਹੋਈ, ਜਿਸ ਦੀ ਨਿਗਰਾਨੀ ਖ਼ੁਦ ਉੱਚ ਪੁਲਸ ਅਧਿਕਾਰੀ ਵੱਲੋਂ ਕੀਤੀ ਗਈ। ਉਨ੍ਹਾਂ ਇਸ ਨੂੰ ਸਰਕਾਰੀ ਦਬਾਅ ਹੇਠ ਕੀਤੀ ਗਈ ਕਾਰਵਾਈ ਕਰਾਰ ਦਿੱਤਾ। ਅਤੇ ਕਿਹਾ ਕਿ ਪੰਜਾਬ ਪੁਲਿਸ ਸਟੇਟ ਬਣ ਰਿਹਾ ਹੈ।

ਆਪਣੇ ਬਿਆਨ ਵਿੱਚ ਖਹਿਰਾ ਨੇ ਇਹ ਵੀ ਲਿਖਿਆ ਕਿ ਜਦੋਂ ਗੌਰਵ ਤੂੜਾ ਮਾਨਸਾ ਦੇ ਐੱਸ. ਐੱਸ. ਪੀ. ਸਨ, ਉਸ ਦੌਰਾਨ ਮਈ 2022 ਵਿੱਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ, ਜਿਸ ਨੇ ਪੂਰੇ ਪੰਜਾਬ ਨੂੰ ਝੰਝੋੜ ਕੇ ਰੱਖ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਨਸਾ ਸੀ. ਆਈ. ਏ. ਦੀ ਹਿਰਾਸਤ ਤੋਂ ਗੈਂਗਸਟਰ ਦੀ ਭੱਜਣ ਵਾਲੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਵੀ ਉਸੇ ਸਮੇਂ ਦਾ ਹੈ, ਜਿਸ ਨਾਲ ਪੁਲਸ ਪ੍ਰਬੰਧਨ ਦੀ ਕਾਬਲੀਅਤ ’ਤੇ ਚਰਚਾ ਹੋਈ ਸੀ। ਖਹਿਰਾ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ ਦੇ ਸੀ. ਆਈ. ਏ. ਇੰਚਾਰਜ ਆਮ ਤੌਰ ’ਤੇ ਐੱਸ. ਐੱਸ. ਪੀ. ਦੇ ਕਰੀਬੀ ਅਧਿਕਾਰੀ ਹੁੰਦੇ ਹਨ, ਜਿਸ ਕਰਕੇ ਜ਼ਿੰਮੇਵਾਰੀ ਤੋਂ ਮੁੰਹ ਨਹੀਂ ਮੋੜਿਆ ਜਾ ਸਕਦਾ।


ਖਹਿਰਾ ਨੇ ਆਪਣੇ ਬਿਆਨ ਵਿੱਚ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੂਬੇ 'ਚ ਕਾਬਿਲ ਅਤੇ ਇਮਾਨਦਾਰ ਪੁਲਸ ਅਧਿਕਾਰੀਆਂ ਦੀ ਘਾਟ ਨਹੀਂ ਪਰ ਸਰਕਾਰ ਵੱਲੋਂ ਅਜਿਹੇ ਅਧਿਕਾਰੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਜੋ ਸਰਕਾਰੀ ਹੁਕਮਾਂ ਨੂੰ ਬਿਨਾਂ ਸਵਾਲ ਮੰਨਣ।

Comments

Leave A Comment

Required fields are marked (*).

Related

Talk to us?