ADVERTISEMENT

ADVERTISEMENT

ਕੈਲੀਫੋਰਨੀਆ 'ਚ ਹੋਏ ਹਾਦਸੇ ਕਾਰਨ ਪੰਜਾਬਣ ਦੀ ਮੌਤ

ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ

 ਐਲੀ ਸਿੰਘ ਐਲੀ ਸਿੰਘ / Photo Courtesy

ਸਾਂਤਾ ਕਰੂਜ਼ ਵਿਖੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪੰਜਾਬਣ ਮੁਟਿਆਰ 20 ਸਾਲਾ ਐਲੀ ਸਿੰਘ ਦੀ ਅਚਾਨਕ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਨਾਲ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਐਲੀ ਸਿੰਘ ਸਾਂਤਾ ਕਰੂਜ਼ ਵਿਖੇ ਪੜ੍ਹਾਈ ਕਰ ਰਹੀ ਸੀ। ਵੀਰਵਾਰ ਤੜਕੇ ਸਾਂਤਾ ਕਰੂਜ਼ ਦੇ ਮਸ਼ਹੂਰ Steamer Lane ਨੇੜੇ West Cliff Drive ਤੋਂ ਇੱਕ ਕਾਰ ਚੱਟਾਨ ਤੋਂ ਹੇਠਾਂ ਸਮੁੰਦਰ ਵਿੱਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਕਾਰ ਵਿੱਚ ਬੁਰੀ ਤਰਾਂ ਫਸੀ ਹੋਈ ਐਲੀ ਸਿੰਘ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਉਸ ਦੀ ਮੌਤ ਹੋ ਗਈ।

ਮਹਿਜ਼ 20 ਸਾਲ ਦੀ ਉਮਰ ਵਿੱਚ ਐਲੀ ਸਿੰਘ ਦੇ ਇਸ ਤਰ੍ਹਾਂ ਅਚਾਨਕ ਤੁਰ ਜਾਣ ਨਾਲ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

Comments

Leave A Comment

Required fields are marked (*).

Related

Talk to us?